STROKE TREATMENT
ਦੌਰੇ ਦਾ ਇਲਾਜ
ਦੌਰੇ ਦੇ ਇਲਾਜ ਦੇ ਖੇਤਰ ਵਿਚ ਵੱਡੀਆਂ ਨਵੀਆਂ ਪਰਾਪਤੀਆਂ ਹੋ ਚੁੱਕੀਆਂ ਹਨ। ਅਜ-ਕਲ ਦੌਰੇ ਦੇ ਪਰਭਾਵਾਂ ਨੂੰ ਘੱਟ ਕਰਨ ਵਾਸਤੇ ਅਨੇਕ ਅਸਰਦਾਰ ਦਵਾਈਆਂ ਅਤੇ ਸਰੀਰਕ ਚੀਰ-ਫਾੜ ਦੀਆਂ ਡਾਕਟਰੀ ਤਕਨੀਕਾਂ ਉਪਲਭਦ ਹਨ। ਪਰੰਤੂ ਇਹਨਾਂ ਵੰਨਗੀਆਂ ਦੇ ਇਲਾਜ ਦਾ ਪਰਭਾਵ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਦੌਰਾ ਪੈਣ ਤੋਂ ਬਾਦ ਕਿੰਨੀ ਛੇਤੀ ਰੋਗੀ ਨੂੰ ਹਸਪਤਾਲ ਵਿਚ ਪਹੁੰਚਾਇਆ ਜਾਂਦਾ ਹੈ।.
Three major treatments
ਇਲਾਜ ਦੀਆਂ ਮੁੱਖ ਤਿੰਨ ਵੰਨਗੀਆਂ
Three major treatments
ਸਟਰੋਕ (ਦੌਰੇ) ਦੇ ਇਲਾਜ ਦੀਆਂ ਤਿੰਨ ਮੁੱਖ ਤਕਨੀਕਾਂ ਉਪਲਭਦ ਹਨ ਜੋ ਹੇਠਾਂ ਦਿੱਤੇ ਅਨੁਸਾਰ ਹਨ:
(I) ਟਿਸ਼ੂ ਪਲਾਸਮੀਨੋਜਨ ਐਕਟੀਵੇਟਰ ਜੋ ਕਿ ਇਕ ਦਵਾਈ ਹੈ,
(II) ਮਰਸੀ ਰਿਟਰੀਵਲ ਸਿਸਟਮ ਜੋ ਕਿ ਇਕ ਯੰਤਰ ਹੈ ਅਤੇ
(III).ਪੈਨੁੰਬਰਾ ਸਿਸਟਮ ਜੋ ਕਿ ਇਕ ਯੰਤਰ ਹੈ।
ਟਿਸ਼ੂ ਪਲਾਸਮੀਨੋਜਨ ਐਕਟੀਵੇਟਰ (TPA ਭਾਵ Tissue Plasminogen Activator) ਰੋਗੀ ਨੂੰ ਦੌਰਾ ਪੈਣ ਤੋਂ ਤਿੰਨ ਤੋਂ ਛੇ ਘੰਟੇ ਦੇ ਵਕਫੇ ਦੇ ਅੰਦਰ ਦਿੱਤੀ ਜਾਣ ਵਾਲੀ ਦਵਾਈ ਹੈ ਜੋ ਲਹੂ ਦੇ ਘੋਪੇ ਨੂੰ ਖੋਰ ਕੇ ਦਿਮਾਗ ਨੂੰ ਜਾਣ ਵਾਲੇ ਰਕਤ ਦੇ ਵਹਾ ਨੂੰ ਮੁੜ ਚਾਲੂ ਕਰਨ ਵਿਚ ਮਦਦ ਕਰਦੀ ਹੈ।
ਮਰਸੀ ਸਿਸਟਮ (Merci system) ਇਕ ਅਜਿਹਾ ਯੰਤਰ ਹੈ ਜੋ ਰਕਤ ਦੇ ਘੋਪੇ ਨੂੰ ਫੜ੍ਹਨ ਅਤੇ ਉਸ ਨੂੰ ਹਟਾ ਦੇਣ ਹਿਤ ਤਾਰ ਦੀ ਵਰਤੋਂ ਕਰਦਾ ਹੈ।
ਪੈਨੰਬਰਾ ਸਿਸਟਮ (Penumbra system) ਵੀ ਇਕ ਅਜਿਹਾ ਯੰਤਰ ਹੈ ਜੋ ਰਕਤ ਦੇ ਘੋਪੇ ਨੂੰ ਚੂਸ ਕੇ ਹੋਏ ਬਾਹਰ ਕੱਢਦੇ ਹੋਏ ਦਿਮਾਗ ਵੱਲ ਨੂੰ ਜਾਣ ਵਾਲੇ ਰਕਤ ਦੇ ਵਹਾਅ ਨੂੰ ਮੁੜ ਚਾਲੂ ਕਰ ਦੇਂਦਾ ਹੈ।

