Letter to Support Job Search
ਅਫੈਸੀਆ ਅਤੇ ਸਟਰੋਕ ਐਸੋਸੀਏਸ਼ਨ ਆਫ ਇੰਡੀਆ
ਨੌਕਰੀ ਦੀ ਭਾਲ ਲਈ ਸਹਾਇਤਾ ਕਰਨ ਲਈ ਪੱਤਰ
ਪਿਆਰੇ ਸੱਜਣੋ,
ਅਫੈਸੀਆ ਐਂਡ ਸਟਰੋਕ ਐਸੋਸੀਏਸ਼ਨ ਆਫ ਇੰਡੀਆ ਦੇ ਵਲੰਟੀਅਰ ਹੋਣ ਦੇ ਨਾਤੇ, ਮੈ ਇਹ ਪੱਤਰ ਸਟਰੋਕ ਮਰੀਜ਼ ਜਾਂ ਉਹਨਾਂ ਦੇ ਪਤੀਆਂ/ਪਤਨੀਆਂ ਨੂੰ ਰੁਜ਼ਗਾਰ ਸਬੰਧੀ ਤੁਹਾਡੀ ਮਦਦ ਲੈਣ ਲਈ ਲਿਖ ਰਿਹਾ ਹਾਂ।
ਸਟਰੋਕ ਬਜ਼ੁਰਗਾਂ ਅਤੇ ਅਪਾਹਜਾਂ ਵਿਚ ਆਮ ਤੌਰ ਤੇ ਬੋਲਣ, ਪੜ੍ਹਨ, ਸਮਝਣ ਅਤੇ ਲਿਖਣ ਦੀ ਯੋਗਤਾ ਨੂੰ ਪ੍ਰਭਾਵਿਤ ਕਰਦਾ ਹੈ। ਸਟਰੋਕ ਸਰੀਰਕ ਸਮਰੱਥਾ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ ਜਿਵੇਂ ਕਿ ਤੁਰਨਾ ਅਤੇ ਦੇਖਣਾ। ਸਟਰੋਕ ਦੀ ਘਟਨਾਂ ਕਿਸੇ ਪਰਿਵਾਰ ਲਈ ਵਿਨਾਸ਼ਕਾਰੀ ਹੋ ਸਕਦੀ ਹੈ ਜੇਕਰ ਇਹ ਕਮਾਈ ਦੇ ਸਾਧਨ ਅਤੇ ਰੁਜ਼ਗਾਰ ਨੂੰ ਪ੍ਰਭਾਵਿਤ ਕਰਦਾ ਹੈ। ਹਾਲਾਂਕਿ ਜ਼ਿਆਦਾਤਰ ਸਟਰੋਕ ਮਰੀਜ਼ ਆਪਣੇ ਆਲੇ-ਦੁਆਲੇ ਤੋਂ ਜਾਣੂ ਹੁੰਦੇ ਹਨ ਅਤੇ ਉਹ ਕੰਮ ਕਰ ਸਕਦੇ ਹਨ । ਉਹ ਪ੍ਰਭਾਵਸ਼ਾਲੀ ਢੰਗ ਨਾਲ ਯੋਗਦਾਨ ਪਾ ਸਕਦੇ ਹਨ ਜਿੰਨਾਂ ਚਿਰ ਉਹ ਕੰਮ ਉਹਨਾਂ ਦੀ ਸਰੀਰਕ ਸਮਰੱਥਾ ਦੇ ਅਨੁਕੂਲ ਹੁੰਦਾ ਹੈ ਜਾਂ ਰੁਟੀਨ ਕਾਰਜਾਂ ਨੂੰ ਸ਼ਾਮਲ ਤੱਕ ਸੀਮਿਤ ਹੁੰਦ ਹੈ।.
ਬਜੁਰਗਾ, ਅਪਾਹਜਾਂ ਅਤੇ ਲੋੜਵੰਦਾ ਦੀ ਜਿਸ ਤਰੀਕੇ ਨਾਲ ਅਸੀਂ ਦੇਖਭਾਲ ਕਰਦੇ ਹਾਂ ਉਹ ਨਾਂ ਕੇਵਲ ਸਾਡੀ ਨੈਤਿਕ ਜ਼ਿੰਮੇਵਾਰੀ ਨੂੰ ਦਰਸਾਉਂਦੀ ਦੀ ਹੈ ਬਲਕਿ ਸਾਡੇ ਸੱਭਿਆਚਾਰ ਦੇ ਗੁਣ ਨੂੰ ਵੀ ਪਰਗਟ ਕਰਦੀ ਹੈ।.
ਮੈਂ ਤੁਹਾਨੂੰ ਤਾਕੀਦ ਕਰਦਾ ਹਾਂ ਕਿ ਕਿਸੇ ਵੀ ਸਟਰੋਕ ਵਾਲੇ ਮਰੀਜ਼ ਨੂੰ ਰੁਜ਼ਗਾਰ ਮੁਹੱਈਆ ਕਰਾਉਣ ਹਿਤ ਇਸ ਨੋਟ ਦੇ ਨਾਲ ਵਿਚਾਰੋ ਜਾਂ ਫਿਰ ਤੁਸੀਂ ਮਰੀਜ਼ ਦੇ ਪਤੀ/ਪਤਨੀ ਲਈ ਰੁਜ਼ਗਾਰ ਲੱਭਣ ਵਿਚ ਸਹਾਈ ਹੋ ਸਕਦੇ ਹੋ।
ਤੁਹਾਡਾ ਸਮਰਥਨ ਪ੍ਰਭਾਵਿਤ ਪਰਿਵਾਰ ਦਾ ਮਾਣ-ਸਤਿਕਾਰ ਬਚਾ ਸਕਦਾ ਹੈ ਅਤੇ ਉਹਨਾਂ ਨੂੰ ਆਪਣੇ ਪੈਰਾਂ ਤੇ ਖੜ੍ਹੇ ਕਰਨ ਵਿਚ ਸਹਾਇਤਾ ਕਰ ਸਕਦਾ ਹੈ।
ਤੁਹਾਡਾ ਸ਼ੁਭ-ਚ
ਸੁਭਾਸ਼ ਸੀ ਭਟਨਾਗਰ
ਪੀ,ਐਚ,ਡੀ, ਸੀਸੀਸੀ-ਐਸਐਲਪੀ
ਿੰਤਕ

