Dysphagia treatment
ਡਿਸਫੈਜੀਆ ਦਾ ਇਲਾਜ
ਭੋਜਨ ਜਾਂ ਤਰਲ ਪਦਾਰਥਾਂ ਦੇ ਸੇਵਨ ਦੀ ਸੁਰੱਖਿਆ ਅਤੇ ਕੁਸ਼ਲਤਾ ਦੀ ਯੌਜਨਾ ਦੇ ਨਾਲ ਇਲਾਜ ਵਿਚ ਹੇਠਾਂ ਦਰਸਾਏ ਪੱਖ ਸ਼ਾਮਲ ਹਨ:-
- ਸਿਫਾਰਿਸ਼ ਕੀਤੇ ਗਏ ਇਲਾਜ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਅਤੇ ਉਸ ਦੀ ਯੋਜਨਾ ਦੀ ਪਾਲਣਾ ਕਰਨ ਦੇ ਤਰੀਕਿਆਂ ਬਾਰੇ ਮਰੀਜ਼ ਅਤੇ ਦੇਖਭਾਲ ਕਰਨ ਵਾਲਾਂ ਨੂੰ ਸਿੱਖਿਅਤ ਕਰਨਾ। ਇਹਨਾਂ ਤਰੀਕਿਆਂ ਵਿਚ ਸ਼ਾਮਲ ਹਨ, ਵੱਖਰੀਆ ਥੈਰੇਪੀ ਤਕਨੀਕਾਂ ਦਾ ਸੰਗ੍ਰਹਿ ਜਿਸ ਵਿਚ ਨਿਗਲਣ ਦੀ ਸੁਰੱਖਿਆ ਅਤੇ ਕੁਸ਼ਲਤਾ ਵਿਚ ਸੁਧਾਰ ਲਈ ਮੁੜਵਸੇਬੇ ਨਿਗਲਣ ਦੀਆਂ ਮਸ਼ਕਾਂ, ਸੰਵੇਦਨਾ ਵਧਾਉਣ ਦੀਆਂ ਰਣਨੀਤੀਆਂ, ਕੰਪਨਸੇਟਰੀ ਰਣਨੀਤੀਆਂ ਅਤੇ ਖਾਣ ਪੀਣ ਦੀਆਂ ਸਥਿਤੀਆਂ ਵਿਚ ਸੋ਼ਧ ਸ਼ਾਮਲ ਹਨ।
- ਦੰਦਾ ਦੀ ਉਚਿਤ ਦੇਖਭਾਲ ਅਤੇ ਸੰਭਾਲ।
- ਖਾਣ ਦੀਆਂ ਕਿਸਮਾਂ, ਆਕਾਰ ਅਤੇ ਬਣਾਵਟ ਨੂੰ ਨਿਯਮਤ ਕਰਨ ਲਈ ਖਾਣੇ ਦੀ ਯੋਜਨਾ ਵਿਚ ਤਬਦੀਲੀਆਂ ਜੋ ਨਿਗਲਣ ਦੇ ਸਮੇਂ ਵਾਪਰਦੀਆਂ ਹਨ।
- ਪੋਸ਼ਣ ਅਤੇ ਹਾਇਡ੍ਰੇਸ਼ਨ (ਨੇਸੋਗੈਸਟ੍ਰਿਕ-ਐਨਜੀ) ਜਾਂ ਗੈਸਟ੍ਰੋਸਟੋਮੀ (ਜੀ) ਟਿਊਬਜ਼ ਦੇ ਬਦਲਵੇਂ ਢੰਗਾਂ ਲਈ ਸਿਫਾਰਿਸ਼ਾਂ ਜਿਵੇਂ
- ੳ. ਐਲਜੀ ਟਿਊਬ ਰਾਹੀਂ ਭੋਜਨ ਨੱਕ ਤੋਂ ਪੇਟ ਵਿਚ ਭੇਜਣ ਦੀ ਸਲਾਹ ਉਦੋਂ ਤੱਕ ਦਿੱਤੀ ਜਾਂਦੀ ਹੈ ਜਦੋਂ ਤੱਕ ਮਰੀਜ਼ ਮੂੰਹ ਨਾਲ ਨਿਗਲਣ ਦੀ ਯੋਗਤਾ ਦਾ ਵਿਕਾਸ ਨਹੀ ਕਰ ਲੈਂਦਾ।
ਅ. ਨਿਗਲਣ ਵਾਲੀ ਟਿਊਬ ਦੇ ਵਧੇਰੇ ਗੰਭੀਰ ਮਾਮਲਿਆਂ ਵਿਚ (ਜੀ) ਟਿਊਬ ਰਾਹੀਂ ਭੋਜਨ ਪੇਟ ਵਿਚ ਭੇਜਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਇੱਕ ਵਾਰ ਨਿਗਲਣ ਦੇ ਵਿਚ ਸੁਧਾਰ ਹੋਣ ਤੇ ਇਹ ਟਿਊਬ ਅਸਾਨੀ ਨਾਲ ਹਟਾ ਦਿੱਤੀ ਜਾਂਦੀ ਹੈ।

