dos
HOW THE FAMILY SHOULD HELP THE STROKE VICTIM
ਪਰਿਵਾਰ ਵਾਲੇ ਸਟਰੋਕ ਦੇ ਰੋਗੀ ਲਈ ਕੀ ਕੁਝ ਕਰ ਸਕਦੇ ਹਨ
- ਸਟਰੋਕ ਅਤੇ ਅਫੇਜ਼ੀਆ ਬਾਰੇ ਜਾਣਕਾਰੀ ਪਰਾਪਤ ਕਰਨ ਦੀ ਕੋਸ਼ਿਸ ਕਰੋ ਤਾਂ ਕਿ ਡਾਕਟਰ ਨੂੰ ਬਿਹਤਰ ਢੰਗ ਨਾਲ ਸਮਝਾਇਆ ਜਾ ਸਕੇ ਕਿ ਪੀੜਤ ਕੀ ਅਨੁਭਵ ਕਰ ਰਿਹਾਂ ਹੈ।
- ਮਰੀਜ਼ ਦੀਆਂ ਸੀਮਾਵਾਂ ਨੂੰ ਸਵੀਕਾਰ ਕਰੋ ਅਤੇ ਧਿਆਨ ਰੱਖੋ ਕਿ ਮਰੀਜ਼ ਹੁਣ ਕੀ-ਕੀ ਨਹੀਂ ਕਰ ਸਕਦਾ।.
- ਇਹ ਸੁਨਿਸ਼ਚਿਤ ਕਰੋ ਕਿ ਮਰੀਜ਼ ਹਮੇਸ਼ਾ ਕਿਸੇ ਨਾ ਕਿਸੇ ਨਿਰੋਲੋਜਿਸਟ ਜਾਂ ਡਾਕਟਰ ਦੀ ਦੇਖਭਾਲ ਅਧੀਨ ਰਹੇ । ਜੇਕਰ ਤੁਹਾਡੇ ਕੋਲ ਕੋਈ ਨਿਰੋਲੋਜਿਸਟ ਜਾਂ ਡਾਕਟਰਉਪਲਭਦ ਨਹੀ ਤਾਂ ਨੇੜੇ ਦੇ ਜ਼ਿਲਾ ਹਸਪਤਾਲ ਵਿਚ ਸੰਪਰਕ ਕਰੋ ਜਿਸ ਦਾ ਪ੍ਰਬੰਧ ਕਿਸੇ ਡਾਕਟਰ ਦੁਆਰਾ ਕੀਤਾ ਜਾਦਾਂ ਹੈ। ਉਹ ਮਰੀਜ਼ ਦਾ ਇਲਾਜ ਕਰ ਸਕਦੇ ਹਨ ਜਾਂ ਤੁਹਾਨੂੰ ਕਿਸੇ ਮਾਹਰ ਕੋਲ ਭੇਜ ਸਕਦੇ ਹਨ। ਹਸਪਤਾਲ ਵਿਚ ਮਰੀਜ਼ਾਂ ਦੇ ਮੁੜਵਸੇਬੇ ਲਈ ਵਰਤੀਆਂ ਜਾਣ ਵਾਲੀਆਂ ਸਹੂਲਤਾਂ ਵੀ ਉਪਲੱਬਧ ਹੋ ਸਕਦੀਆਂ ਹਨ।.
- ਸਟਰੋਕ ਦੇ ਬਾਅਦ ਜਿੰਨੀ ਜਲਦੀ ਹੋ ਸਕੇ ਡਾਕਟਰੀ, ਸਰੀਰਕ, ਕਿੱਤਾਮੁਖੀ ਅਤੇ ਬੋਲ-ਚਾਲ ਦੇ ਇਲਾਜ ਦਾ ਪ੍ਰਬੰਧ ਸੁਨਿਸਚਤ ਕਰੋ।.
- ਮਰੀਜ਼ ਵੱਲੋਂ ਗੱਲਬਾਤ ਕਰਨ ਦੇ ਹਰ ਮੌਕੇ ਨੂੰ ਉਤਸਾਹਤ ਕਰੋ । ਮਰੀਜ਼ ਨੂੰ ਗਿਣਤੀ ਕਰਨ, ਹਿੰਦਸਿਆਂ ਦੀ ਵਰਤੋਂ ਕਰਨ, ਦਿਨਾਂ ਦੇ ਨਾਮ ਦੱਸਣ ਅਤੇ ਨਮਸਤੇ, ਜੈਹਿੰਦ ਜਾਂ ਬੈਠੀਏ ਵਰਗੀ ਸ਼ਬਦਾਵਲੀ ਵਰਤਣ ਲਈ ਉਤਸਾਹਿਤ ਕੀਤਾ ਜਾਣਾ ਚਾਹੀਦਾ ਹੈ। ਇਹ ਸਹਿਜ-ਭਾ ਦੇ ਹੁੰਗਾਰੇ ਹੁੰਦੇ ਹਨ ਅਤੇ ਮਰੀਜਾਂ ਲਈ ਅਜਿਹੀ ਸ਼ਬਦਾਵਲੀ ਯਾਦ ਕਰਨੀ ਅਤੇ ਬੋਲਣੀ ਅਕਸਰ ਸੌਖਾ ਹੁੰਦਾ ਹੈ।.
- ਮਰੀਜ਼ ਦੀਆਂ ਸਫਲ ਪ੍ਰਾਪਤੀਆਂ ਲਈ ਹਮੇਸ਼ਾ ਉਸਦੀ ਤਾਰੀਫ਼ ਕਰੋ।.
- ਜੇ ਡਾਕਟਰੀ ਤੌਰ ਤੇ ਇਜ਼ਾਜਤ ਦਿੱਤੀ ਜਾਂਦੀ ਹੈ ਤਾਂ ਮਰੀਜ਼ ਨੂੰ ਪਰਿਵਾਰਕ ਅਤੇ ਸਮਾਜਿਕ ਗਤੀਵਿਧੀਆਂ ਵਿਚ ਸ਼ਾਮਲ ਕਰ ਲੈਣਾ ਚਾਹੀਦਾ ਹੈ।.
- ਮਰੀਜ਼ ਨੂੰ ਨਿਯਮਬੱਧ ਕੰਮ-ਕਾਜ ਦੇ ਹਿਸਾਬ ਨਾਲ ਚਲਾਉਣ ਦੀ ਕੋਸ਼ਿਸ ਕਰੋ । ਅਜਿਹਾ ਕਰਨ ਨਾਲ ਮਰੀਜ਼ ਨੂੰ ਸੁਰੱਖਿਆ ਪ੍ਰਦਾਨ ਹੁੰਦੀ ਹੈ ਅਤੇ ਉਸ ਵਿਚ ਕੰਮ ਕਰਨ ਦੀ ਆਪਣੀ ਸਮਰੱਥਾ ਸਬੰਧੀ ਵਿਸ਼ਵਾਸ਼ ਵਿਚ ਵਾਧਾ ਹੁੰਦਾ ਹੈ।.
- ਇਹ ਸੁਨਿਸ਼ਚਤ ਕਰੋ ਕਿ ਮਰੀਜ਼ ਨੂੰ ਆਰਾਮ ਮਿਲਦਾ ਰਹੇ। ਸਟਰੋਕ ਦੇ ਮਰੀਜ਼ ਆਮ ਤੌਰ ਤੇ ਆਰਾਮ ਕਰ ਲੈਣ ਤੋਂ ਬਾਅਦ ਭਾਸ਼ਾ ਦੀ ਕਾਰਗੁਜ਼ਾਰੀ ਦਾ ਵਧੇਰੇ ਚੰਗਾ ਪ੍ਰਗਟਾਵਾ ਕਰਦੇ ਹਨ।.
- ਇਹ ਧਾਰਨਾ ਬਣਾ ਕੇ ਰੱਖੋ ਕਿ ਰੋਗੀ ਇੱਕ ਬਾਲਗ ਹੈ ਅਤੇ ਉਹ ਇੱਕ ਪਰਪੱਕ ਸ਼ਖਸੀਅਤ ਅਤੇ ਅਨਿਖੜਵਾਂ ਪਰਿਵਾਰਕ ਮੈਂਬਰ ਮੰਨਦਾ ਹੈ। ਮਰੀਜ਼ ਨੂੰ ਸਾਰੇ ਮਹੱਤਵਪੂਰਣ ਫੈਸਲਿਆਂ ਦਾ ਇੱਕ ਹਿੱਸਾ ਬਣਾ ਕੇ ਰੱਖਣਾ ਚਾਹੀਦਾ ਹੈ ਜਿਵੇਂ ਕਿ ਉਹ ਸਟਰੋਕ ਤੇ ਪਹਿਲਾਂ ਹੋਇਆ ਕਰਦਾ ਸੀ ।.
- ਮਰੀਜ਼ ਦੀ ਜ਼ਰੂਰਤਾਂ ਪ੍ਰਤੀ ਸੰਵੇਦਨਸ਼ੀਲ ਬਣੇ ਰਹਿਣਾਂ ਚਾਹੀਦਾ ਹੈ। ਸਟਰੋਕ ਦੇ ਮਰੀਜ਼ ਸ਼ਾਇਦ ਦੋਸਤਾਂ ਜਾਂ ਰਿਸ਼ਤੇਦਾਰਾਂ ਨੁੰ ਦੇਖਣਾ ਪਸੰਦ ਨਹੀਂ ਕਰਦੇ ਜੇਕਰ ਉਹ (ਰਿਸ਼ਤੇਦਾਰ/ਦੋਸਤ) ਉਹਨਾਂ (ਮਰੀਜ਼ਾਂ) ਦੀ ਆਪਣੀ ਖਰਾਬ ਹੋਈ ਸੰਚਾਰੀਯੋਗਤਾ ਦੇ ਅਨੁਕੂਲ ਪ੍ਰਤੀਕਰਮ ਪਰਗਟ ਨਹੀ ਕਰਦੇ । ਮਰੀਜ਼ਾਂ ਦੀਆਂ ਇੱਛਾਵਾਂ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ ਅਤੇ ਉਹਨਾਂ ਨੂੰ ਹੌਲੀ-ਹੌਲੀ ਸਮਾਜਿਕ ਪਰੰਪਰਾ ਦੇ ਪ੍ਰਭਾਵ ਨਾਲ ਜਾਣੂ ਕਰਵਾਇਆ ਜਾਣਾ ਚਾਹੀਦਾ ਹੈ।.
- ਮਰੀਜ਼ ਅਕਸਰ ਸਲੀਕਾਰਹਿਤ ਵਿਵਹਾਰ ਕਰ ਸਕਦਾ ਹੈ।ਮਰੀਜ਼ ਲਈ ਇਹ ਇੱਕ ਕੁਦਰਤੀ ਪ੍ਰਕਿਰਿਆ ਹੋ ਸਕਦੀ ਹੈ ਕਿਉਂਕਿ ਵਿਵਹਾਰ ਉੱਤੇ ਰੋਗੀ ਦਾ ਇਸਦੇ ਵੱਸ ਨਹੀਂ ਰਹਿੰਦਾ । ਬਿਨਾਂ ਕਿਸੇ ਗੁੱਸੇ ਜਾਂ ਸ਼ਿਕਵੇ ਦੇ ਇਸ ਵਿਵਹਾਰ ਨੂੰ ਸਵੀਕਾਰ ਕਰ ਲੈਣਾ ਚਾਹੀਦਾ ਹੈ।.
- ਜੇਕਰ ਮਰੀਜ਼ ਬਿਨਾਂ ਕਿਸੇ ਸਪੱਸ਼ਟ ਕਾਰਨ ਰੋਣਾ ਸ਼ੁਰੂ ਕਰਦਾ ਹੈ ਤਾਂ ਇਸ ਵਿਵਹਾਰ ਨੂੰ ਨਜ਼ਰਅੰਦਾਜ਼ ਕਰ ਦੇਣਾ ਚਾਹੀਦਾ ਹੈ ਅਤੇ ਉਸ ਦੇ ਚੱਲ ਰਹੇ ਕਾਰਜ ਵਿਚ ਤਬਦੀਲੀ ਕਰ ਦਿੱਤੀ ਜਾਣੀ ਚਾਹੀਦੀ ਹੈ।.

