WHAT is APHASIA?
ਅਫੇਜ਼ੀਆ ਕੀ ਹੁੰਦਾ ਹੈ
ਅਫੇਜ਼ੀਆ ਭਾਸ਼ਾ ਦੇ ਮਾਧਿਅਮ ਰਾਹੀਂ ਬੋਲਣ, ਸਮਝਣ, ਪੜ੍ਹਨ ਜਾਂ ਲਿਖਣ ਦੀ ਯੋਗਤਾ ਸਬੰਧੀ ਪੈਦਾ ਹੋਈ ਕਮਜ਼ੋਰੀ ਦਾ ਨਾਮ ਹੈ । ਇਹ ਸਟਰੋਕ (ਦੌਰੇ) ਜਾਂ ਦਿਮਾਗ ਦੀ ਸੱਟ ਦੇ ਨਤੀਜੇ ਵਜੋਂ ਪੈਦਾ ਹੁੰਦਾ ਹੈ। ਅਫੇਜ਼ੀਆ ਵਾਲਾ ਵਿਅਕਤੀ ਬੋਧਿਕ ਕਾਰਜਾਂ ਜਿਵੇਂ ਸੋਚਣ, ਤਰਕ ਕਰਨ ਅਤੇ ਯਾਦ ਰੱਖਣ ਦੇ ਯੋਗ ਤਾਂ ਹੁੰਦਾ ਹੈ, ਪੰਰਤੂ ਉਸ ਨੂੰ ਬੋਲਣ, ਸਮਝਣ, ਪੜ੍ਹਨ ਜਾਂ ਲਿਖਣ ਲਈ ਸ਼ਬਦਾਂ ਦੀ ਵਰਤੋਂ ਕਰਨ ਵਿਚ ਮੁਸ਼ਕਲ ਆਉਂਦੀ ਹੈ।

