WHAT IS A STROKE?
ਸਟਰੋਕ (ਦੌਰਾ) ਕੀ ਹੁੰਦਾ ਹੈ
ਸਟਰੋਕ ਇੱਕ ਤੰਗ, ਬੰਦ ਜਾਂ ਟੁਟ-ਫੁੱਟ ਵਾਲੀਆਂ ਨਾੜੀਆਂ ਦੇ ਕਾਰਨ ਦਿਮਾਗ ਨੂੰ ਖੂਨ ਦੇ ਵਹਾਅ ਵਿਚ ਆਈ ਰੁਕਾਵਟ ਦੀ ਸਥਿਤੀ ਹੈ । ਦਿਮਾਗ ਦੇ ਪ੍ਰਭਾਵਿਤ ਹਿੱਸੇ ਦੇ ਕੋਸ਼ਾਣੂ (cell) ਲੋੜੀਂਦੀ ਆਕਸੀਜਨ ਦੀ ਘਾਟ ਕਾਰਨ ਮੁਰਦਾ ਹੋ ਜਾਂਦੇ ਹਨ । ਇਹ ਸਥਿਤੀ ਅਚਾਨਕ ਪੈਦਾ ਹੁੰਦੀ ਹੈ ਅਤੇ ਇਹ ਅਧਰੰਗ ਭਾਵ ਸਰੀਰ ਦੇ ਅੱਧੇ ਹਿੱਸੇ ਵਿੱਚ ਸਨਸਨੀ ਦੇ ਨੁਕਾਸਨ, ਅੰਨੇਪਣ ਅਤੇ ਭਾਸ਼ਾ ਦੀ ਵਰਤੋਂ ਦੇ ਵਿਕਾਰ ਦੇ ਰੂਪ ਵਿਚ ਪਰਗਟ ਹੁੰਦੀ ਹੈ। ਸਟਰੋਕ ਕਿਸੇ ਵੀ ਵਿਅਕਤੀ ਨੂੰ ਪ੍ਰਭਾਵਿਤ ਕਰ ਸਕਦਾ ਹੈ ਉਮਰ, ਲਿੰਗ ਜਾਂ ਸਮਾਜਿਕ ਅਤੇ ਆਰਥਿਕ ਸਥਿਤੀ ਦੀ ਪਰਵਾਹ ਕੀਤੇ ਬਿਨਾਂ।

