WHAT IS A STROKE?
ਸਟਰੋਕ ਕੀ ਹੁੰਦਾ ਹੈ ?
ਸਟਰੋਕ (ਦੌਰਾ) ਦਿਮਾਗ ਨੂੰ ਖੂਨ ਦੀ ਪੂਰਤੀ ਦੀ ਪ੍ਰੀਕਿਰਿਆ ਵਿਚ ਰੁਕਾਵਟ ਦੀ ਸਥਿਤੀ ਹੁੰਦੀ ਹੈ ਜਿਸ ਕਾਰਨ ਨਾੜੀਆ ਫੱਟ ਜਾਂਦੀਆਂ ਹਨ ਅਤੇ ਨਤੀਜੇ ਵਜੋ, ਦਿਮਾਗ ਦੇ ਪ੍ਰਭਾਵਿਤ ਹਿੱਸੇ ਵਿਚਲੇ ਕੋਸ਼ਾਣੂੰ (ਸੈਲ) ਲੋੜੀਂਦੀ ਆਕਸੀਜਨ ਪ੍ਰਾਪਤ ਨਹੀ ਕਰਦੇ, ਜਿਸ ਦੀ ਉਹਨਾਂ ਨੂੰ ਆਪਣੇ ਬਚਾਅ ਲਈ ਜਰੂਰਤ ਹੁੰਦੀ ਹੈ। ਆਕਸੀਜਨ ਤੋਂ ਬਿਨਾਂ ਸੈਂਲ ਮਰਨ ਲੱਗਦੇ ਹਨ। ਸਟਰੋਕ ਦੇ ਪ੍ਰਭਾਵ ਅਚਾਨਕ ਹੁੰਦੇ ਹਨ ਅਤੇ ਇਹ ਤੁਰਨ, ਬੋਲਣ, ਵੇਖਣ ਅਤੇ ਮਹਿਸੂਸ ਕਰਨ ਵਿਚ ਪੇਸ਼ ਆਉਂਦੀ ਮੁਸ਼ਕਲ ਰਾਹੀਂ ਪਰਤੱਖ ਹੁੰਦੇ ਹਨ ।.

