SUGGESTIONS FOR SAFETY IN THE HOUSE
ਘਰ ਵਿਚ ਸੁਰੱਖਿਆ ਸਬੰਧੀ ਸੁਝਾਅਲਾਜ
ਮਰੀਜ਼ ਨੂੰ ਘਰਾਂ ਵਿਚ ਸੁਰੱਖਿਅਤ ਅਤੇ ਚੰਗੇ ਢੰਗਾਂ ਨਾਲ ਠੀਕ ਕਰਨ ਅਤੇ ਸਵੈ-ਦੇਖਭਾਲ ਵਿਚ ਉਸ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਹੇਠਾ ਸੁਝਾਅ ਦਿੱਤੇ ਜਾ ਰਹੇ ਹਨ।
Patient’s Welfare
ਮਰੀਜ਼ ਦੀਆਂ ਲੋੜਾਂ
- ਮਰੀਜ਼ ਨੂੰ ਲੋੜ ਦੀ ਸਥਿਤੀ ਵਿਚ ਮੰਗਣ ਲਈ ਘੰਟੀ ਪਰਦਾਨ ਕੀਤੀ ਜਾਵੇ।
- ਮਹੱਤਵਪੂਰਨ ਅਤੇ ਐਮਰਜੈਂਸੀ ਨੰਬਰਾਂ ਨੂੰ ਟੈਲੀਫੋਨ ਵਿਚ ਭਰ ਦੇਵੋ ਜਾਂ ਮਰੀਜ਼ ਨੂੰ ਫੋਨ ਦੇ ਕੋਲ ਰੱਖੋ।
- ਜੇਮਰੀਜ਼ਇਕੱਲਾਰਹਿੰਦਾਹੈਤਾਂਕਿਸੇਨੂੰਮਿਲਣਜਾਂਦਿਨਵਿਚਘੱਟੋਘੱਟਇਕਵਾਰਟੈਲੀਫੋਨਕਾਲ ਕਰਨਦਾਪ੍ਰਬੰਧਕਰੋ।
Home Environment
ਘਰੇਲੂ ਵਾਤਾਵਰਣ
- ਹੈਂਡਰੇਲਿੰਗ ਲਗਾਉ ਜਾਂ ਉਹਨਾਂ ਥਾਵਾਂ ਤੇ ਕੁਝ ਹੋਰ ਸਹਾਇਤਾ ਦਾ ਪ੍ਰਬੰਧ ਕਰੋ ਜਿਥੇ ਮਰੀਜ਼ ਚਲਦਾ
-ਫਿਰਦਾ ਹੈ। ਇਹ ਸਹਾਇਤਾ ਪ੍ਰਣਾਲੀ ਮਰੀਜ਼ ਦੀ ਕਾਰਜਸ਼ੀਲਤਾ ਸਬੰਧੀ ਸੁਤੰਤਰਤਾ ਨੂੰ ਉਤਸਾਹਿਤ ਕਰੇਗੀ। - ਡਿੱਗਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਦਰਵਾਜੇ ਦੀ ਚੌਗਾਠ ਦੇ ਗਲੀਚੇ ਅਤੇ ਫਰਨੀਚਰ ਨੂੰ ਹਟਾ ਦੇਣਾ ਚਾਹੀਦਾ ਹੈ ਤਾਂ ਜੋ ਮਰੀਜ਼ ਨੂੰ ਸੁੰਤਤਰ ਰੂਪ ਵਿਚ ਘਰ ਵਿਚ ਚਲਣ ਦੀ ਸਹੂਲਤ ਰਹੇ ।
- ਮਰੀਜ਼ ਨੂੰ ਹਮੇਸ਼ਾ ਘਰ ਵਿਚ ਰਬੜ ਦੇ ਥੱਲੇ ਵਾਲੀਆਂ ਜੁੱਤੀਆਂ ਪਹਿਨਾਈਆਂ ਜਾਣੀਆਂ ਚਾਹੀਦੀਆਂ ਹਨ ਤਾਂ ਜੋ ਤਿਲਕਣ ਵਾਲੀਆਂ ਦੁਰਘਟਨਾਵਾਂ ਤੋਂ ਬਚਿਆ ਰਹੇ।
Kitchen Environment
ਰਸੋਈ ਵਾਤਾਵਰਣ
- ਮਰੀਜ਼ ਲਈ ਅਸਾਨ ਪਹੁੰਚ ਦੀ ਸਹੂਲਤਾ ਲਈ ਇੱਕ ਉਭਾਰਿਆ ਰਸੋਈ ਦਾ ਕਾਉੰਟਰ ਸਥਾਪਤ ਕਰੋ। ਲੰਬੇ ਅਤੇ ਚੌੜੇ ਹੈਡਲਸ਼ ਨਾਲ ਪਕਾਉਣ ਦੇ ਬਰਤਨ ਦੀ ਵਰਤੋ ਕਰੋ। ਥਾਲੀ ਵਿਚ ਗਾਰਡਾਂ ਨਾਲ ਭੋਜਨ ਪਰੋਸੇ ਤਾਂ ਕਿ ਭੋਜਨ ਗਿਰਣ ਤੋ ਬਚ ਸਕੇ।
- ਰੋਗੀ ਨੂੰ ਖਾਣਾ ਬਣਾਉਂਦੇ ਸਮੇਂ ਨਾਈਲੋਨ ਜਾਂ ਲੰਮੀ ਸਲੀਵਜ਼ ਨਹੀਂ ਪਹਿਨਣੀ ਚਾਹੀਦੀ। ਚੁੱਲੇ ਦੇ ਨੇੜੇ ਹੋਣ ਤੇ ਇਹ ਅੱਗ ਫੜ ਸਕਦੇ ਸਨ।
- ਰਸੋਈ ਦੇ ਸਿੰਕ ਵਿਚ ਨੱਲ ਲਗਾਉ ਜੋ ਗੁੱਟ ਨਾਲ ਚਾਲੂ ਜਾਂ ਬੰਦ ਕੀਤੀਆਂ ਜਾਂ ਸਕਦੀਆ ਹਨ।
Bathroom Environment
ਬਾਥਰੂਮ ਵਾਤਾਵਰਣ
- ਮਰੀਜ਼ ਨੂੰ ਕਦੇ ਵੀ ਅੰਦਰੋਂ ਦਰਵਾਜ਼ਾ ਬੰਦ ਨਾ ਕਰਨ ਦਿਉ।
- ਬਾਥਰੂਮ ਵਿਚ ਰਬੜ ਦੀ ਚਟਾਈ ਲਗਾਉ ਅਤੇ ਰੋਗੀ ਨੂੰ ਰਬੜ ਦੇ ਥੱਲੇ ਵਾਲੀ ਜੁੱਤੀ ਪਹਿਨਾਓ ਤਾਂ ਜੋ ਤਿਲਕਣ ਦੀ ਕਿਸੇ ਦੁਰਘਟਨਾ ਤੋਂ ਬਚਾਅ ਹੋ ਸਕੇ।
- ਸੰਭਤ ਹੋਵੇ ਤਾਂ ਬਾਥਰੂਮ ਵਿਚ ਫੁਹਾਰਾ ਲਗਾ ਦਿਓ, ਇਹ ਮਰੀਜ਼ ਨੁੰ ਖੜ੍ਹੇ ਹੋ ਕੇ ਨਹਾਉਣ ਵਿਚ ਮਦਦ ਕਰੇਗਾ।
- ਰੋਗੀ ਨੂੰ ਨਹਾਉਣ ਦੇ ਸਮੇਂ ਡਿੱਗਣ ਤੋਂ ਬਚਾਉਣ ਲਈ ਸਾਬਣ ਨੂੰ ਫੁਆਰੇ ਜਾਂ ਟੂਟੀ ਨਾਲ ਬੰਨ ਦਿਓ।
- ਬਾਥਰੂਮ ਵਿਚ ਆਰਾਮ ਨਾਲ ਬੈਠਣ ਲਈ ਇੱਕ ਮਜ਼ਬੂਤ ਸਟੂਲ ਰੱਖੋ।
- ਪੱਛਮੀ ਸੈ਼ਲੀ ਦੇ ਟਾਇਲਟ-ਸੀਟਦਾਪ੍ਰਬੰਧਕਰੋਜਾਂਟਾਇਲਟਦੀਵਰਤੋਂਲਈਕੁਰਸੀਦੀਬਣਤਰ ਬਦਲਦਿਓ।

