STROKE RISK FACTORS
ਸਟਰੋਕ (ਦੌਰੇ) ਦੇ ਜੋਖਮ-ਕਾਰਕ
ਕਿਸੇ ਵਿਅਕਤੀ ਨੂੰ ਵੀ, ਬਗੈਰ ਉਮਰ, ਲਿੰਗ ਅਤੇ ਸ਼ਰੀਰਕ ਬਣਤਰ ਦੇ ਭੇਦ ਤੋਂ, ਦੌਰਾ ਪੇ ਸਕਦਾ ਹੈ। ਵਿਅਕਤੀ ਨੂੰ ਦੌਰੇ ਦੀ ਸੰਭਾਵਨਾ ਵਧ ਜਾਂਦੀ ਹੈ ਜੇਕਰ ਉਸ ਸਬੰਧੀ ਜੋਖਮ ਦੇ ਕੁਝ ਕਾਰਕ ਬਣੇ ਹੋਏ ਹੋਣ ਜਿਵੇਂ ਕਿ ਉੱਚ ਰਕਤ- ਦਬਾਅ, ਉੱਚ ਰਕਤ-ਕੋਲੈਸਟਰੋਲ, ਸ਼ਕਰ ਰੋਗ, ਸਿਗਰਟ ਨੋਸ਼ੀ ਅਤੇ ਪਰਿਵਾਰ ਵਿਚ ਦੌਰਾ ਹੋਣ ਦਾ ਪਿਛੋਕੜ।
ਆਪਣੇ ਆਪ ਨੂੰ ਦੌਰੇ ਤੋਂ ਬਚਾਉਣ ਦਾ ਸਭ ਤੋਂ ਚੰਗਾ ਤਰੀਕਾ ਹੈ ਕਿ ਆਪਣੇ ਜਾਤੀ ਦੌਰਾ-ਕਾਰਕਾਂ ਸਬੰਧੀ ਡਾਕਟਰ ਕੋਲੋਂ ਸਲਾਹ ਲੈਣੀ ਅਤੇ ਦੌਰਾ-ਕਾਰਕਾਂ ਉੱਤੇ ਇਲਾਜ ਰਾਹੀਂ ਕਾਬੂ ਪਾਉਣ ਬਾਰੇ ਜਾਣਕਾਰੀ ਪਰਾਪਤ ਕਰਨੀ।ਦੌਰੇ ਦੇ ਜੋਖਮ-ਕਾਰਕ ਦੋ ਕਿਸਮਾ ਦੇ ਹਨ ।
- ਕਾਬੂ ਪਾਉਣ ਯੋਗ 2. ਬੇਕਾਬੂ ਰਹਿਣ ਵਾਲੇ
Controllable Risk Factors
ਕਾਬੂ ਪਾਉਣ ਯੋਗ ਜੋਖਮ-ਕਾਰਕ
- ਉੱਚ ਰਕਤ-ਦਬਾਅ
- ਦਿਲ ਦੀਆਂ ਬਿਮਾਰੀਆਂ
- .ਸ਼ੱਕਰ-ਰੋਗ
- ਵੱਧਿਆ ਹੋਇਆ ਰਕਤ ਕੌਲਿਸਟਰੋਲ
- .ਐਥਰੋਸਲੀਰੋਸਿਸ
- ਸ਼ਰੀਰਕ ਆਲਸ (ਜੀਵਨ-ਸ਼ੈਲੀ ਵਿੱਚੋਂ ਪੈਦਾ ਹੁੰਦੇ ਜੋਖਮ)
- .ਤੰਬਾਕੂ-ਸੇਵਨ ਅਤੇ ਸ਼ਰਾਬ ਪੀਣ ਦੀ ਆਦਤ (ਜੀਵਨ-ਸ਼ੈਲੀ ਵਿੱਚੋਂ ਪੈਦਾ ਹੁੰਦੇ ਜੋਖਮ)
Uncontrollable Risk Factors
ਕਾਬੂ ਹੇਠ ਨਾ ਲਿਆਂਦੇ ਜਾ ਸਕਣ ਵਾਲੇ ਜੋਖਮ-ਕਾਰਕ
- ਆਯੂ
- ਲਿੰਗ
- ਸਮੂਹਿਕ ਪਿਛੋਕੜ
- ਬਿਮਾਰੀ ਸਬੰਧੀ ਪਰਿਵਾਰਿਕ ਪਿਛੋਕੜ
- ਪਹਿਲਾਂ ਪੇ ਚੁੱਕੇ ਦੋਰਿਆਂ ਦੀਆਂ ਘਟਨਾਵਾਂ

