Dysphagia Evaluation
ਡਿਸਫੈਜੀਆ ਦੀ ਪੜਤਾਲ
ਡਿਸਫੈਜੀਆ ਦੀ ਪੜਤਾਲ ਵਿਚ ਆਮ ਤੌਰ ਤੇ ਮੈਡੀਕਲ ਪੇਸ਼ਾਵਰਾਂ ਦੀ ਇੱਕ ਟੀਮ ਸ਼ਾਮਲ ਹੁੰਦੀ ਹੈ ਜਿਸ ਵਿਚ ਬੋਲਣ-ਪ੍ਰੀਕਿਰਿਆ ਦੇ ਪੈਥੋਲੋਜਿਸਟ, ਰੇਡੀਓਲੋਜਸਿਟ, ਗੈਸਟ੍ਰੋਐਨਟ੍ਰੋਲੋਜਿਸਟ, ਚਿਕਿਤਸਕ, ਨਰਸ ਤੇ ਡਾਇਟੀਸ਼ਨ, ਇਸ ਦੀ ਜਾਂਚ ਵਿਚ ਪ੍ਰਮੁੱਖ ਤੌਰ ਤੇ ਸ਼ਾਮਲ ਹੁੰਦੇ ਹਨ। ਇਸ ਸਮੇਂ ਜਿਹਨਾਂ ਸਹੂਲਤਾਂ ਦੀ ਜ਼ਰੂਰਤ ਪੈਂਦੀ ਹੈ ਉਹ ਹਨ
- ਬੈਡਸਾਈਡ ਕਲੀਨਿਕਲ ਨਿਗਲ ਪ੍ਰੀਖਿਆ ਪ੍ਰੋਟੋਕੋਲ ਦਾ ਪ੍ਰਬੰਧਨ।
- ਵਿਡਿਓ ਫਲੋਰੋਸਕੋਪਿਕ ਨਿਗਲ ਦੇ ਸਮੇਂ ਮੂੰਹ ਅਤੇ ਗਲੇ ਨੂੰ ਦੇਖਣ ਲਈ ਇੱਕ ਐਕਸ-ਰੇ ਉਪਕਰਨ।
ਇਸ ਪੜਤਾਲ ਰਾਹੀਂ ਜੋ ਤੱਥ ਨਿਰਧਾਰਤ ਕਰਨ ਦਾ ਯਤਨ ਕੀਤਾ ਜਾਂਦਾ ਹੈ ਉਹ ਹੇਠਾਂ ਦਿੱਤੇ ਅਨੁਸਾਰ ਹਨ:
- ਖਾਣਾ ਨਿਗਲਣ ਦੀ ਰਹੀ ਸਰੀਰ-ਵਿਗਿਆਨਿਕ ਪ੍ਰੀਕਿਰਿਆ ਦੀਆਂ ਕਿਸਮਾਂ
- ਉਹ ਭੋਜਨ ਦੀਆਂ ਕਿਸਮਾਂ ਜਿਹਨਾਂ ਦੇ ਸਾਹ ਵਾਲੀ ਨਲੀ ਵਿਚ ਦਾਖਲ ਹੋਣ ਦਾ ਡਰ ਹੋਵੇ।
- ਖਾਣੇ ਦੇ ਅਨੁਕੂਲ ਪਦਾਰਥਾਂ ਅਤੇ ਵਸਤੂਆਂ ਦੀ ਵਰਤੋਂ।
- ਮਰੀਜ਼ ਲਈ ਖਾਣੇ ਦੀ ਸਭ ਤੋਂ ਸੁੱਰਖਿੱਅਤ ਬਣਤਰ,ਇਕ ਸਮੇਂ ਲਏ ਜਾਣ ਵਾਲੇ ਆਦਰਸ਼ ਭੋਜਨ ਦੀ ਮਾਤਰਾ।
- ਖਾਣੇ ਦੇ ਸਮੇਂ ਨਿਗਲਣ ਦੀ ਸੁਰੱਖਿਆ ਅਤੇ ਕੁਸ਼ਲਤਾ ਵਧਾਉਣ ਲਈ ਅਨੁਕੂਲ ਨਿਗਲਣ ਦੀਆਂਰਣਨੀਤੀਆਂ। ਖਾਣਾ ਖਾਣ ਵੇਲੇ ਸੁਰੱਖਿਅਤ ਸਥਿਤੀ, ਨਿਗਲਣ ਦੌਰਾਨ ਸਾਹ-ਨਲੀ ਦੀ ਸੁਰੱਖਿਆ, ਸਿਰ ਅਤੇ ਗਰਦਨ ਦੀਆਂ ਸਥਿਤੀਆਂ ਵਿਚ ਲੋੜੀਂਦੇ ਕੰਪਨਸੇਟਰੀ ਬਦਲਾਵ।
- ਖਾਣਾ ਨਿਗਲਣ ਲਈ ਪੁਨਰਵਾਸ ਵਰਜਿਸ਼ਾਂ ਦੀ ਜਾਣਕਾਰੀ।
- ਸਾਹ-ਨਲੀ ਦੇ ਉਪਰਲੇ ਭਾਗ ਦੀ ਲਾਗ ਬਾਰੇ ਵੇਰਵੇ ਦੀ ਤਿਆਰੀ।

