HOW CAN YOU HELP A PERSON WITH APHASIA AND STROKE?
ਤੁਸੀਂ ਅਫੇਜ਼ੀਆ ਅਤੇ ਸਟਰੋਕ ਦੇ ਸ਼ਿਕਾਰ ਵਿਅਕਤੀ ਦੀ ਕਿਵੇਂ ਮਦਦ ਕਰ ਸਕਦੇ ਹੋ ?
ਆਪਣੇ ਆਪ ਨੂੰ ਸਟਰੋਕ ਦੇ ਕਾਰਨਾਂ ਅਤੇ ਉਹਨਾਂ ਤਰੀਕਿਆ ਬਾਰੇ ਜਾਣਕਾਰੀ ਪ੍ਰਾਪਤ ਕਰਕੇ ਸਿੱਖਿਅਤ ਕਰੋ ਜਿਹਨਾਂ ਨਾਲ ਇਹ ਵਿਅਕਤੀ ਦੀਆਂ ਸਰੀਰਕ ਯੋਗਤਾਵਾਂ ਅਤੇ ਸੰਚਾਰੀ ਕੁਸ਼ਲਤਾਵਾਂ ਨੂੰ ਪ੍ਰਭਾਵਿਤ ਕਰਦਾ ਹੈ। ਇਹ ਤੁਹਾਨੂੰ ਮਰੀਜ਼ਾਂ ਵੱਲੋਂ ਆਤਮ-ਨਿਰਭਰ ਬਣਨ ਲਈ ਕੀਤੇ ਜਾਣ ਦੇ ਯਤਨਾਂ ਵਿਚ ਮਦਦ ਕਰਨ ਵਿਚ ਸਹਾਇਤਾ ਕਰੇਗੀ । ਮਰੀਜ਼ਾ ਨਾਲ ਆਦਰ ਨਾਲ ਪੇਸ਼ ਆੳਣਾ, ਉਹਨਾਂ ਦੀ ਆਲੋਚਨਾ ਕਰਨ ਤੋਂ ਗੁਰੇਜ਼ ਕਰਨਾ ਅਤੇ ਆਤਮ-ਨਿਰਭਰਤਾ ਨੂੰ ਉਤਸਾਹਿਤ ਕਰਨਾ ਮਰੀਜ਼ਾ ਦੇ ਆਤਮਵਿਸ਼ਵਾਸ ਨੂੰ ਵਧਾਵਾ ਦਿੰਦਾ ਹੈ।

