WHAT IS PRIMARY PROGRESSIVE APHASIA?
ਪ੍ਰਾਇਮਰੀ ਪ੍ਰਗਤੀਸ਼ੀਲ ਅਫੇਜ਼ੀਆ ਕੀ ਹੁੰਦਾ ਹੈ ?
ਮੁੱਢਲਾ ਵੱਧਣਸ਼ੀਲ ਅਫੇਜ਼ੀਆ (PPA) ਭਾਸ਼ਾ ਦਾ ਵੱਧਣਸ਼ੀਲ ਵਿਗਾੜ ਹੈ। ਇਸ ਦਾ ਅਰੰਭ ਸੂਖਮ ਗਿਰਾਵਟਮਈ ਬੌਧਿਕ ਤਬਦੀਲੀਆਂ ਨਾਲ ਹੁੰਦਾ ਹੈ। ਪਹਿਲਾਂ-ਪਹਿਲ ਰੋਗੀਆਂ ਵਿੱਚੋਂ ਬਹੁਤਿਆਂ ਵਿਚ ਆਮ ਵਰਗੇ ਮਾਨਸਿਕ ਕਾਰਜ ਦ੍ਰਿਸ਼ਟਮਾਨ ਹੁੰਦੇ ਹਨ ਜਿਵੇਂ ਧਿਆਨ, ਯਾਦਾਸ਼ਤ, ਵਿਵੇਚਨ ਅਤੇ ਸੋਚਣ-ਸ਼ਕਤੀ।
ਉਹਨਾਂ ਵਿਚ ਰੋਜ਼ਾਨਾ ਜੀਵਨ ਦੇ ਕਾਰਜ ਕਰਨ ਦੀ ਯੋਗਤਾ ਵੀ ਬਣੀ ਰਹਿੰਦੀ ਹੈ। PPA ਦੇ ਪਹਿਲੇ ਭਾਸ਼ਾਈ ਸੰਕੇਤ ਸਧਾਰਨ ਸ਼ਬਦਾਂ ਨੂੰ ਚੇਤੇ ਵਿਚ ਲਿਆਉਣ ਅਤੇ ਉਹਨਾਂ ਦੀ ਵਰਤੋਂ ਕਰਨ ਵਿਚ ਪੇਸ਼ ਆਉਂਦੀ ਔਖਿਆਈ ਵਿੱਚੋਂ ਪਰਾਪਤ ਹੁੰਦੇ ਹਨ।
ਜਿਉਂ-ਜਿਉਂ ਇਹ ਸਥਿਤੀ ਅੱਗੇ ਨੂੰ ਵੱਧਦੀ ਹੈ ਮਾਨਸਿਕ ਕਾਰਜਾਂ ਵਿਚ ਵਿਗਾੜ ਆ ਜਾਂਦਾ ਹੈ ਅਤੇ ਆਖਰਕਾਰ ਰੋਗੀਆਂ ਨੂੰ ਭਾਸਾ ਦੀ ਵਰਤੋਂ ਵਿਚ ਪੇਸ਼ ਆਉਂਦੀ ਔਖਿਆਈ ਏਥੋਂ ਤਕ ਪਹੁੰਚ ਜਾਂਦੀ ਹੈ ਕਿ ਉਹਨਾਂ ਵਿਚ ਬੋਲਣ ਦੀ ਯੋਗਤਾ ਦੀ ਘਾਟ ਪੈਦਾ ਹੋ ਜਾਂਦੀ ਹੈ। ਜ਼ਿਆਦਾ ਕਰਕੇ ਵਿਚ PPA ਦੀ ਸਥਿਤੀ 55 ਤੋਂ 65 ਸਾਲ ਤੋਂ ਘਟ ਉਮਰ ਦੇ ਵਿਅਕਤੀਆਂ ਵਿਚ ਉਤਪੰਨ ਹੁੰਦੀ ਹੈ।
PPA ਦੇ ਰੋਗੀਆਂ ਵਿਚ ਹੇਠਾਂ ਦਰਸਾਈਆਂ ਵਿੱਚੋ ਕੋਈ ਇਕ ਜਾਂ ਇਕ ਤੋਂ ਵਧੇਰੇ ਨਿਸ਼ਾਨੀਆਂ ਵੇਖਣ ਨੂੰ ਮਿਲਦੀਆਂ ਹਨ:
1. ਧੀਮੀ ਗਤੀ ਵਿਚ ਬੋਲਾਂ ਦਾ ਨਿਕਲਣਾ ਜਿਸ ਨਾਲ ਸ਼ਬਦਾਂ ਦੀ ਵਰਤੋਂ ਵਿਚ ਘਾਟ ਆ ਜਾਂਦੀ ਹੈ।
2. ਸ਼ਬਦਾਂ ਨੂੰ ਅਤੇ ਨਾਵਾਂ ਨੂੰ ਚੇਤੇ ਵਿਚ ਲਿਆਉਣ ਵਿਚ ਔਖ ਮਹਿਸੂਸ ਹੋਣ ਲੱਗ ਪੈਂਦੀ ਹੈ।
3. ਬੋਲਣ ਅਤੇ ਭਾਸ਼ਾ ਨੂੰ ਸਮਝਣ ਸਬੰਧੀ ਔਖਿਆਈ ਵਿਚ ਹੌਲੀ-ਹੌਲੀ ਵਾਧਾ ਹੋਣ ਲੱਗਦਾ ਹੈ।
4. ਲਿਖਣ ਵਿਚ ਅਤੇ ਸਧਾਰਨ ਰੂਪ ਵਿਚ ਲਿਖੀ ਜਾਣਕਾਰੀ ਨੂੰ ਸਮਝਣ ਵਿਚ ਸਮੱਸਿਆਵਾਂ ਪੇਸ਼ ਆਉਣ ਲੱਗਦੀਆਂ ਹਨ।
PPA ਦਾ ਕੋਈ ਕੱਲਾ-ਕਾਰਾ ਕਾਰਨ ਨਹੀਂ ਹੁੰਦਾ। PPA ਦੇ ਕਾਰਨਾਂ ਵਿਚ ਅਨੇਕ ਤਰ੍ਹਾਂ ਦੇ ਮਾਨਸਿਕ ਵਿਗਾੜ ਆ ਜਾਂਦੇ ਹਨ ਜਿਹਨਾਂ ਵਿਚ ਕਈ ਤਰ੍ਹਾਂ ਦੀ ਦਿਮਾਗੀ ਕਮਜ਼ੋਰੀ ਜਿਵੇਂ ਪੁੜਪੁੜੀਆਂ ਤੋਂ ਅਗਲੇ-ਰੁਖ ਅਤੇ ਉੱਪਰ ਵੱਲ ਦੇ ਹਿੱਸੇ ਵਿਚਲੀ ਅਪ-ਵਿਕਾਸ ਪ੍ਰਕਿਰਿਆ ਅਤੇ ਅਲਜ਼ੈਮਰਜ਼ ਬਿਮਾਰੀ ਸ਼ਾਮਲ ਹਨ।

