Don’ts
WHAT SHOULD THE FAMILY AVOID DOING?
ਪਰਿਵਾਰ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ?
-
ਰੋਗੀ ਲਈ ਤਰਸ ਦੀ ਭਾਵਨਾ ਵਖਾਉਣ ਅਤੇ ਉਸ ਦੀ ਹਾਲਤ ਉੱਤੇ ਅਫ਼ਸੋਸ ਪਰਗਟ ਕਰਨ ਨਾਲ ਮਰੀਜ਼ ਦੇ
ਸਵੈ-ਵਿਸ਼ਵਾਸ ਤੇ ਬੁਰਾ ਪ੍ਰਭਾਵ ਪੈ ਸਕਦਾ ਹੈ। - ਰੋਗੀ ਨਾਲ ਓਨਾਂ ਚਿਰ ਨਾ ਬੋਲਿਆਜਾਵੇ ਜਦੋਂ ਤਕ ਉਹ ਕੁਝ ਨਾ ਪੁੱਛੇ ਜਾਂ ਉਂਜ ਹੀ ਉਸ ਨੂੰ ਕੁਝ ਕਹਿਣ ਦੀ
ਜ਼ਰੂਰਤ ਨਾ ਹੋਵੇ। - ਜੇਕਰ ਤੁਹਾਨੂੰ ਤੁਰੰਤ ਜਵਾਬ ਨਹੀਂ ਮਿਲਦਾ ਤਾਂ ਮਰੀਜ਼ ਨਾਲ ਤੁਰੰਤ ਉਹਨਾਂ ਸ਼ਬਦਾਂ ਨਾਲ ਹੀ ਗੱਲ ਨਾ ਕਰੋ ।
ਰੋਗੀ ਦੀ ਨਿਰਾਸ਼ਾ ਨੂੰ ਘਟਾਉਣ ਲਈ ਸਿਰਫ ਇੱਕ ਸ਼ਬਦ ਦਾ ਇਸਤੇਮਾਲ ਕਰੋ। - ਮਰੀਜ਼ ਨੂੰ ਉਹ ਕੰਮ ਕਰਨ ਲਈ ਨਾ ਕਹੋਂ ਜੋ ਉਹ ਕਰਨਾ ਨਾ ਜਾਣਦਾ ਹੋਵੇ।
- ਜੇਕਰ ਮਰੀਜ਼ ਦੇ ਕੋਲੋਂ ਭਾਸ਼ਾਈ ਤੌਰ ਤੇ ਕੁਝ ਗਲਤ ਬੋਲਿਆ ਗਿਆ ਹੋਵੇ ਤਾਂ ਉਸ ਉੱਤੇ ਕੋਈ ਜ਼ੋਰ ਨਾ ਪਾਉ ਕਿ
ਉਹ ਸਹੀ ਸ਼ਬਦ ਬੋਲੇ ਜਾਂ ਪੂਰਾ ਵਾਕ ਬੋਲੇ । ਅਜਿਹੀ ਜਿੱਦ ਸਿਰਫ ਨਿਰਾਸ਼ਾ ਦਾ ਕਾਰਨ ਬਣੇਗੀ। - ਰੋਗੀ ਨੂੰ ਗੱਲਬਾਤ ਕਰਦਾ ਦੇਖਦੇ ਨਿਰਾਸ਼ਾ ਪਰਗਟ ਨਾ ਕਰੋ ਭਾਵੇ ਉਹ ਇਹ ਕਿਸੇ ਵੀ ਢੰਗ (ਬੋਲਣ, ਸੰਕੇਤ ਦੇਣ ਜਾਂ ਲਿਖਣ) ਰਾਹੀਂ ਕਰ ਰਿਹਾ ਹੋਵੇ।
- ਮਰੀਜ਼ ਦੇ ਅੱਗੇ ਇਲਾਜ ਦੇ ਸਿੱਟਿਆਂ ਸਬੰਧੀ ਦੀਆਂ ਝੂਠੀਆਂ ਉਮੀਦ ਨਾ ਪੇਸ਼ ਕਰੋ।
- ਮਰੀਜ਼ ਨੂੰ ਪਰਿਵਾਰ ਅਤੇ ਦੋਸਤਾਂ ਤੋ ਦੂਰ ਨਾ ਰੱਖੋ।
- ਜੇਕਰ ਮਰੀਜ਼ ਰੋਂਦਾ ਹੈ ਤਾਂ ਨਿਰਾਸ਼ ਨਾ ਹੋਵੋ, ਰੋਣਾ ਨਿਜੀ ਪ੍ਰਗਟਾਵੇ ਦਾ ਕੁਦਰਤੀ ਰੂਪ ਹੈ।
- ਦੂਜਿਆਂ ਨਾਲ ਗੱਲਬਾਤ ਕਰਦੇ ਸਮੇਂ ਮਰੀਜ਼ ਨੂੰ ਨਜ਼ਰਅੰਦਾਜ਼ ਨਾ ਕਰੋ।

