DIFFICULTY IN SWALLOWING (DYSPHAGIA)
ਖਾਣਾ ਨਿਗਲਣ ਦੀ ਤਕਲੀਫ਼ (ਡਿਸਫੈਜੀਆ)
ਡਿਸਫੈਜੀਆ ਖਾਣਾ ਨਿਗਲਣ ਵਾਲੀ ਕਮਜ਼ੋਰੀ ਦਾ ਨਾਮ ਹੈ ਜੋ ਦਿਮਾਗੀ ਸੱਟ ਲੱਗਣ ਤੋਂ ਬਾਅਦ, ਸਟਰੋਕ, ਡੀਜਨਰੇਟਿਵ ਦਿਮਾਗ ਦੀਆਂ ਬਿਮਾਰੀਆਂ (ਪਾਰਕਿੰਸਨ ਰੋਗ ਅਤੇ ਮਲਟੀਪਲੱਸ ਕਲੋਰੋਸਿਸ) ਅਤੇ ਸਿਰ ਅਤੇ ਗਰਦਨ ਦੀ ਸਰਜਰੀ ਦੇ ਬਾਅਦ ਪੈਦਾ ਹੋਣ ਵਾਲੀਆਂ ਆਮ ਹਾਲਤਾਂ ਵਿਚੋਂ ਇੱਕ ਹੈ। ਇਹ ਮੁੱਖ ਤੌਰ ਤੇ ਮੂੰਹ, ਫੈਰਿੰਕਸ, ਲੈਰਿੰਕਸ, ਅਤੇ ਖਾਣ ਵਾਲੀ ਪਾਇਪ ਦੀ ਕਮਜ਼ੋਰ ਸੰਵੇਦਿਕ ਕਾਰਜਸ਼ੀਲਤਾ ਦੇ ਕਾਰਨ ਹੁੰਦਾ ਹੈ। ਇਸ ਦੇ ਬਾਅਦ ਇਹ ਸੁਰੱਖਿਆ. ਕੁਸ਼ਲਤਾ ਅਤੇ ਮੌਖਿਕ ਸੇਵਨ ਦੀ ਗੁਣਵੱਤਾ ਨੁੰ ਘਟਾਉਦਾ ਹੈ।
ਡਿਸਫੈਜੀਆ ਦਾ ਗੰਭੀਰ ਨਤੀਜਾ ਸਾਹ ਲੈਣ ਦੀ ਪ੍ਰਕਿਰਿਆ ਨਾਲ ਸਬੰਧਤ ਹੈ ਜਿੱਥੇ ਭੋਜਨ ਅਤੇ ਤਰਲ ਪਦਾਰਥ ਫੇਫੜਿਆਂ ਵੱਲ ਨੂੰ ਜਾਣ ਵਾਲੇ ਰਸਤੇ ਵਿਚ ਦਾਖਲ ਹੋ ਸਕਦੇ ਹਨ ਅਤੇ ਸਾਹ ਲੈਣ ਵਿਚ ਰੁਕਾਵਟ ਬਣ ਸਕਦੇ ਹਨ। ਜੇਕਰ ਇਸ ਨੂੰ ਠੀਕ ਨਹੀ ਕੀਤਾ ਜਾਦਾਂ ਤਾਂ ਇਸ ਦੇ ਕਾਰਨ ਨਮੂਨੀਆ ਹੋ ਸਕਦਾ ਹੈ ਜੋ ਕਿ ਇਕ ਗੰਭੀਰ ਸਰੀਰਕ ਸਥਿਤੀ ਜਿਸ ਵਿਚ ਅਕਸਰ ਬਜੁਰਗ ਮਰੀਜ਼ਾਂ ਦੀ ਮੌਤ ਹੋ ਸਕਦੀ ਹੈ। ਇਲਾਜ-ਰਹਿਤ ਡਿਸਫੈਜੀਆ ਦੀਆਂ ਹੋਰ ਵੀ ਜਟਿਲਤਾਵਾਂ ਹਨ ਜਿਵੇਂ ਕਿ ਕੁਪੋਸ਼ਣ, ਡੀਹਾਈਡ੍ਰੇਸ਼ਨ, ਸਰੀਰ ਦੇ ਭਾਰ ਦਾ ਘਟ ਜਾਣਾ, ਹਸਪਤਾਲ ਵਿਚ ਵਧੇਰੇ ਸਮਾਂ ਰੱਖਣ ਦੀ ਲੋੜ ਪੈਦਾ ਹੋਣਾ, ਮੁੜ ਵਸੇਬੇ ਦੀ ਸੰਭਾਵਨਾ ਦੀ ਘਾਟ, ਉਦਾਸੀ ਅਤੇ ਸਮਾਜਿਕ ਅਲੱਗ-ਥਲੱਗਤਾ ਜੀਵਨ ਦੀ ਗੁਣਵੱਤਾ ਨੂੰ ਘਟਾਉਣ ਵਿਚ ਯੋਗਦਾਨ ਪਾਉਂਦੀਆ ਹਨ।