Personal Experience
Personal Experiences (Edited 11/20) of Mr. Ganesh from South India
36 months ago, I had a severe stroke. And was hospitalized for 8 days. From the day I returned home, my life has been a bed of roses.
What I did was simple: I had a strict Ayurveda diet and went for 2x45 minutes’ walk, hand exercises (after the initial therapy of 2 years, it is GITA that I write) and an easy to do yoga.
Today after 36 months, I say …that Stroke is mind-body exercise and Western medicine would well advised to learn from Ayurveda/Yoga and life-style changes.
I who was a very negative person before and had a 360 degree turn; thanks to my Stroke.
We are interested in your personal experience with stroke and aphasia. Please share it with us by sending it to subhash.bhatnagar@mu.edu
Translation of “The Darkness of Stroke”
ਅਚਾਨਕ ਪੈਣ ਵਾਲੇ ਦੌਰੇ (ਸਟਰੋਕ) ਦੇ ਪਰਭਾਵ
(ਦੌਰੇ ਤੋਂ ਪੀੜਤ ਇਕ ਵਿਅਕਤੀ ਦੀ ਪਤਨੀ ਦੀ ਜ਼ੁਬਾਨੀ)
ਅਸੀਂ ਕਦੀ ਨਹੀਂ ਸੀ ਚਾਹਿਆ ਜਾਂ ਸੋਚਿਆ ਕਿ ਕੋਈ ਅਚਾਨਕ ਪੈਣ ਵਾਲੇ ਦੌਰੇ (ਸਟਰੋਕ) ਜਿਹੀ ਮੰਦਭਾਗੀ ਘਟਨਾ ਸਾਡੇ ਜੀਵਨ ਵਿਚ ਵਾਪਰੇ, ਨਾ ਹੀ ਕਦੀ ਇਹ ਸਾਡੀ ਕਦੀ ਯੋਜਨਾ ਰਹੀ ਸੀ ਕਿ ਅਸੀਂ ਹਰ ਰੋਜ਼ ਘੰਟਿਆਂ ਬੱਧੀ ਅਜਿਹੇ ਸੰਤਾਪ ਦੇ ਪਰਭਾਵ ਨਾਲ ਜੂਝਿਆ ਕਰਨਾ ਹੈ। ਫਿਰ ਵੀ ਉਸ ਦਿਨ ਅੱਖ ਝਪਕਦੇ ਹੀ ਸਾਡੀਆਂ ਜ਼ਿੰਦਗੀਆਂ ਪੂਰਨ ਰੂਪ ਵਿਚ ਤਬਦੀਲ ਹੋ ਗਈਆਂ ਸਨ ਜਦੋਂ ਮੇਰੇ ਸਿਹਤਮੰਦ ਚੱਲ ਰਹੇ ਪਤੀ ਨੂੰ ਦੌਰਾ ਪੈ ਗਿਆ। ਦੌਰਾ ਪੈਣ ਨਾਲ ਉਹ ਬੋਲਣ, ਸਮਝਣ ਅਤੇ ਲਿਖਣ ਦੇ ਸਮਰੱਥ ਨਾ ਰਹੇ। ਜਦੋਂ ਅਸੀਂ ਅਚਾਨਕ ਪੈਦਾ ਹੋਈ ਸਦਮੇ ਵਾਲੀ ਸਥਿਤੀ ਵਿੱਚੋਂ ਬਾਹਰ ਆ ਸਕੇ ਤਾਂ ਅੱਗੇ ਕੁਝ ਕਰਨ ਵਾਲੀਆਂ ਮੁੱਢਲੀਆਂ ਗੱਲਾਂ ਬਾਰੇ ਸੋਚ ਕੇ ਸਾਡੇ ਉੱਤੇ ਇਕ ਦਮ ਲਾਚਾਰਗੀ ਛਾ ਗਈ: ਹੁਣ ਕੀ ਕੀਤਾ ਜਾਵੇ ? ਕਿਸ ਤੋਂ ਸਹਾਇਤਾ ਮੰਗੀਏ ? ਜ਼ਿੰਦਗੀ ਨੂੰ ਪੈਰਾਂ ਉੱਤੇ ਕਿਵੇਂ ਖੜ੍ਹੀ ਕਰੀਏ ? ਅਤੇ ਰੋਜ਼ਾਨਾ ਜੀਵਨ ਦੇ ਢੇਰ ਸਾਰੇ ਕੰਮਾਂ-ਕਾਜਾਂ ਨੂੰ ਨਿਪਟਾਉਣ ਲਈ ਜ਼ਰੂਰੀ ਸਹਾਇਤਾ ਅਤੇ ਜਾਣਕਾਰੀ ਕਿੱਥੋਂ ਪਰਾਪਤ ਕਰੀਏ ?
ਅਸੀਂ ਅਕਸਰ ਸੋਚਦੇ ਹਾਂ ਕਿ ਦੂਰ ਬੈਠੇ ਲੋਕ ਵੀ ਦੂਸਰੇ ਦੇ ਨਿਰਾਸ਼ਾਜਨਕ ਤਜਰਬੇ ਦੇ ਦੁਖ ਨੂੰ ਮਹਿਸੂਸ ਕਰਦੇ ਅਤੇ ਸਮਝਦੇ ਹੋਣਗੇ। ਪਰੰਤੂ ਜਿੰਨਾਂ ਚਿਰ ਤੁਹਾਨੂੰ ਆਪਣੇ ਪਰਿਵਾਰ ਵਿਚ ਅਜਿਹੇ ਤਜਰਬੇ ਦਾ ਸਾਹਮਣਾ ਨਹੀਂ ਕਰਨਾਂ ਪੈਂਦਾ ਅਤੇ ਤੁਸੀਂ ਹਰ ਰੋਜ਼ ਚੌਵੀ ਘੰਟੇ ਇਸ ਦੇ ਪਰਭਾਵਾਂ ਨੂੰ ਸਹਿਣ ਲਈ ਮਜਬੂਰ ਨਹੀਂ ਹੋ ਜਾਂਦੇ ਤੁਸੀਂ ਇਸ ਨਵੀਂ ਜ਼ਿੰਦਗੀ ਵਿਚਲੀ ਤਕਲੀਫ ਅਤੇ ਪੀੜ ਨੂੰ ਸਮਝ ਨਹੀਂ ਸਕਦੇ।
ਮੁਸ਼ਕਲਾਂ ਦੇ ਬਾਵਜੂਦ ਅਸੀਂ ਆਪਣੀ ਇਸ ਸਥਿਤੀ ਵਿਚ ਉਹਨਾਂ ਆਲੌਕਿਕ ਅਤੇ ਮਦਦਗਾਰ ਲੋਕਾਂ ਦੇ ਅਹਿਸਾਨਾਂ ਦੇ ਪਾਤਰ ਬਣੇਂ ਹਾਂ ਜਿਹਨਾਂ ਨੇ ਸਾਡੇ ਨਾਲ ਤੁਰਨ ਅਤੇ ਅੱਗੇ ਵਧਣ ਵਿਚ ਸਾਡੀ ਸਹਾਇਤਾ ਕਰਨ ਦਾ ਫੈਸਲਾ ਕੀਤਾ। ਜਦੋਂ ਅਸੀਂ ਦੌਰਾ ਪੈਣ ਦੇ ਵਕਤ ਤੋਂ ਲੈ ਕੇ ਅਗਲੇ ਸਾਲਾਂ ਉੱਤੇ ਝਾਤੀ ਮਾਰਦੇ ਹਾਂ ਤਾਂ ਅਸੀਂ ਉਹਨਾਂ ਸਾਰਿਆਂ ਲਈ ਧੰਨਵਾਦੀ ਹੋ ਉੱਠਦੇ ਹਾਂ ਜਿਹੜੇ ਸਾਡੇ ਸਫਰ ਵਿਚ ਸਾਡੇ ਨਾਲ ਰਹੇ ਹਨ। ਭਾਵੇਂ ਇਹ ਫੋਨ ਉੱਤੇ ਗੱਲ-ਬਾਤ ਸੀ, ਉਹਨਾਂ ਦੀ ਆਪਣੀ ਫੇਰੀ ਸੀ, ਉਹਨਾਂ ਵੱਲੋਂ ਸ਼ੁਭ-ਕਾਮਨਾਵਾਂ ਵਾਲਾ ਕਾਰਡ ਸੀ, ਫੋਨ ਰਾਹੀਂ ਕੋਈ ਸੁਨੇਹਾ ਸੀ, ਮਿਲਣ ਲਈ ਆਉਣ ਦਾ ਸੱਦਾ ਸੀ ਅਤੇ ਢੇਰ ਸਾਰੀਆਂ ਅਰਦਾਸਾਂ ਸਨ ---- ਅਸੀਂ ਤਹਿਦਿਲੋਂ ਇਸ ਸਾਰੇ ਕੁਝ ਦੀ ਸਰਾਹਨਾਂ ਕਰਦੇ ਹਾਂ।
ਮੇਰੇ ਪਤੀ ਸੱਚ-ਮੁੱਚ ਹੀ ਮੇਰੇ ਨਾਇਕ ਹਨ। ਉਹਨਾਂ ਨੇ ਹਰ ਰੋਜ਼ ਖੂਬ ਪੜ੍ਹਨਾਂ ਜਾਰੀ ਰੱਖਿਆ ਹੋਇਆ ਹੈ। ਉਹ ਉੱਚ ਪੱਧਰ ਦੀ ਇੱਛਾ-ਸ਼ਕਤੀ ਦੇ ਮਾਲਕ ਹਨ ਅਤੇ ਉਹ ਖੁਸ਼ੀ-ਖੁਸ਼ੀ ਅਤੇ ਬਗੈਰ ਨਾਂਹ-ਨੁੱਕਰ ਕੀਤੇ ਦੇ ਮੇਰੇ ‘ਬੂਟ ਕੈਂਪ’ ਇਲਾਜ ਨੂੰ ਸਹਿਣ ਕਰ ਰਹੇ ਹਨ। ਸ਼ੁਕਰ ਹੈ ਕਿ ਉਹ ਮਿਲ ਰਹੇ ਵੱਖ-ਵੱਖ ਤਰੀਕਿਆਂ ਦੇ ਇਲਾਜ ਰਾਹੀਂ ਕਾਫੀ ਠੀਕ ਹੋਣ ਵੱਲ ਵੱਧ ਰਹੇ ਹਨ।
ਹਰ ਦਿਨ ਇਕ ਨਵਾਂ ਸਫਰ ਹੈ ਅਤੇ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਕਿ ਉਹ ਇਸ ਸਫਰ ਨੂੰ ਸੁਖਦ ਰੂਪ ਵਿਚ ਤੈਅ ਕਰਨ ਵਿਚ ਸਾਡੀ ਮਦਦ ਕਰੇ।