IMPORTANCE OF EARLY TREATMENT
ਜਲਦੀ ਨਾਲ ਕੀਤੇ ਜਾਣ ਵਾਲੇ ਇਲਾਜ ਦਾ ਮਹੱਤਵ
ਦੌਰਾ ਪੈਂਦਿਆਂ ਸਾਰ ਹੀ ਦਿਮਾਗ ਦੇ ਸਾਰੇ ਪਰਭਾਵਿਤ ਕੋਸ਼ਾਣੂ ਮਰ ਨਹੀਂ ਜਾਂਦੇ। ਪਹਿਲਾਂ ਆਕਸੀਜਨ ਦੀ ਘਾਟ ਕੋਸ਼ਾਣੂਆਂ ਦੇ ਕੇਵਲ ਕੇਂਦਰੀ ਭਾਗ (core) ਉੱਤੇ ਸ਼ਰ ਕਰਦੀ ਹੈ। ਇਸ ਕੇਂਦਰੀ ਭਾਗ ਦੇ ਇਰਦ-ਗਿਰਦ ਵਾਲਾ ਭਾਗ ‘ਇਸਕੈਮਿਕ ਪੈਨੰਬਰਾ’ ਅਖਵਾਉਂਦਾ ਹੈ ਜਿਸ ਵਿਚ ਕਾਰਜਰਹਿਤ (idle) ਨਿਊਰੋਨ ਪਏ ਹੁੰਦੇ ਹਨ; ਇਹ ਕੋਸ਼ਾਣੂ ਸ਼ਾਂਤ ਹੁੰਦੇ ਹਨ ਪਰੰਤੂ ਮਰੇ ਹੋਏ ਨਹੀਂ ਅਤੇ ਇਹ ਕੁਝ ਨਾ ਕੁਝ ਯੋਗਦਾਨ ਪਾਉਣ ਦੇ ਸਮਰੱਤ ਹੁੰਦੇ ਹਨ। ਦੀ ਯੋਗਤਾ ਰਖਦੇ ਹੁੰਦੇ ਹਨ।
ਇਹ ਕਾਰਜਰਹਿਤ ਕੋਸ਼ਾਣੂ 20 ਮਿੰਟਾਂ ਤੱਕ ਬਿਨਾਂ ਕਿਸੇ ਸਹਾਇਕ ਖੂਨਸੰਚਾਰ ਦੇ ਅਤੇ 6-8 ਘੰਟੇ ਕੁਝ ਮਿਕਦਾਰ ਵਿਚ ਮਿਲੀ ਬਦਲਵੀਂ ਸੰਵਾਹਿਕ-ਬਣਨ ਰਾਹੀਂ ਜੀਵਿਤ ਰਹਿ ਸਕਦੇ ਹਨ।
ਦੌਰਾ ਪੈਣ ਤੋਂ ਬਿਲਕੁਲ ਨੇੜੇ ਦਾ ਵਕਫਾ ਇਲਾਜ ਪੱਖੋਂ ਅਤੀ ਮਹੱਤਵਪੂਰਨ ਹੁੰਦਾ ਹੈ ਕਿਉਂਕਿ ਇਸ ਸੀਮਿਤ ਸਮੇਂ ਵਿਚ ਦੁਬਾਰਾ ਮਿਲਣ ਵਾਲੀ ਸੰਵਾਹਿਕਾ-ਬਣਨ ਨਾਲ ਕਾਰਜਾਤਮਕਤਾ ਪੱਖੋਂ ਹੋਣ ਵਾਲੇ ਨੁਕਸਾਨ ਨੂੰ ਵੱਧ ਤੋਂ ਵੱਧ ਸੀਮਾ ਤੱਕ ਘਟਾਇਆ ਜਾ ਸਕਦਾ ਹੈ। ਇਸ ਲਈ ਦੌਰੇ ਦੇ ਸ਼ਿਕਾਰ ਰੋਗੀ ਨੂੰ ਜਿੰਨਾਂ ਵੀ ਸੰਭਵ ਹੋ ਸਕੇ ਜਲਦੀ ਤੋਂ ਜਲਦੀ ਹਸਪਤਾਲ ਪਹੁੰਚਾਇਆ ਜਾਣਾ ਚਾਹੀਦਾ ਹੈ।
ਕਿਸੇ ਮਾਹਿਰ ਡਾਕਟਰ ਦੀਆਂ ਸੇਵਾਵਾਂ ਅਤੇ ਦੇਖ-ਰੇਖ ਦੀ ਪਰਾਪਤੀ ਲਈ ਅਜਿਹਾ ਸੁਨਿਸਚਤ ਕਰਨਾ ਅਤੀ ਜ਼ਰੂਰੀ ਹੈ ਜਿਸ ਰਾਹੀਂ ਦੌਰੇ ਦੇ ਪਰਭਾਵ ਨੂੰ ਵੱਧਣ ਤੋਂ ਰੋਕਿਆ ਜਾ ਸਕਦਾ ਹੈ ਅਤੇ ਸਰੀਰ ਦੀ ਕਾਰਜਕਤਾ ਨੂੰ ਵਧੇਰੇ ਸਾਰਥਕ ਬਣਾਇਆ ਜਾ ਸਕਦਾ ਹੈ।
.